ਅੰਮ੍ਰਿਤਸਰ 'ਚ ਬਾਈਕ ਸਵਾਰਾਂ ਨੇ ਹਿੰਦੂ ਨੇਤਾ ਦਾ ਕੀਤਾ ਕਤਲ

ਅੰਮ੍ਰਿਤਸਰ:(ਜਾਗੋ ਸਿੱਖ ਮੀਡੀਆ ਬਿਊਰੋ) ਦੋ ਬਾਈਕ ਸਵਾਰਾਂ ਨੇ ਹਿੰਦੂ ਨੇਤਾ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ। ਮ੍ਰਿਤਕ ਵਿਪਿਨ ਸ਼ਰਮਾ ਹਿੰਦੂ ਸ਼ਿਵ ਸੈਨਾ ਸੰਘਰਸ਼ ਕਮੇਟੀ ਦਾ ਜਨਰਲ ਸਕੱਤਰ ਸੀ। ਘਟਨਾ ਬਟਾਲਾ ਰੋਡ 'ਤੇ ਭਾਰਤ ਚੌਂਕ ਨੇੜੇ ਵਾਪਰੀ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐੱਸ.ਐੱਸ. ਸ੍ਰੀਵਾਸਵ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਦੱਸਿਆ, ''ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਥਾਨਕ ਜਥੇਬੰਦੀ ਹੈ ਇਸ ਨੂੰ ਆਰ.ਐੱਸ.ਐੱਸ. ਨਾਲ ਜੋੜ ਕੇ ਨਾ ਦੇਖਿਆ
ਕੁਝ ਦਿਨ ਪਹਿਲਾਂ ਲੁਧਿਆਣਾ 'ਚ ਰਾਸ਼ਟਰੀ ਸਵੈ ਸੇਵਕ ਸੰਘ ਦੇ ਆਗੂ ਰਵਿੰਦਰ ਗੋਸਾਈਂ ਦਾ ਦੋ ਮੋਟਰ ਸਾਈਕਲ ਸਵਾਰਾਂ ਨੇ ਉਨ੍ਹਾਂ ਦੇ ਘਰ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ
ਇਸ ਕਤਲ ਨੇ ਪੰਜਾਬ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਹੋਈਆਂ ਕਈ ਵਾਰਦਾਤਾਂ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ ਸੀ।
ਇਨ੍ਹਾਂ ਮਾਮਲਿਆਂ ਵਿੱਚ ਵਿਸ਼ੇਸ਼ ਜਾਂਚ ਟੀਮਾਂ ਵੀ ਬਣਦੀਆਂ ਰਹੀਆਂ ਹਨ ਪਰ ਹਾਲੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ।

ਜੂਨ 16, 2017꞉ ਪਾਦਰੀ ਸੁਲਤਾਨ ਮਸੀਹ ਦੀ ਲੁਧਿਆਣੇ ਦੇ ਸਲੇਮ ਟਾਬਰੀ ਦੇ ਪੀਰੂ ਬੰਦਾ ਮੁਹੱਲੇ ਦੇ ਇੱਕ ਚਰਚ ਦੇ ਬਾਹਰ ਦੋ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਦੁਆਰਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵਿਸ਼ੇਸ਼ ਜਾਂਚ ਟੀਮ ਬਿਠਾਈ ਗਈ ਪਰ ਮਾਮਲਾ ਹਾਲੇ ਅਣ -ਸੁਲਝਇਆ ਹੈ।
ਫਰਵਰੀ 25, 2017꞉ ਡੇਰਾ ਸੱਚਾ ਸੌਦਾ ਦੇ ਸੱਤਰ ਸਾਲਾ ਪੈਰੋਕਾਰ ਸੱਤਪਾਲ ਸ਼ਰਮਾ ਦਾ ਉਨ੍ਹਾਂ ਦੇ ਪੁੱਤਰ ਰਮੇਸ਼ (40) ਸਮੇਤ, ਲੁਧਿਆਣਾ- ਮਲੇਰਕੋਟਲਾ ਸ਼ਾਹ ਰਾਹ ਤੇ ਪੈਂਦੇ ਪਿੰਡ ਜਗੇਰਾ ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਜਨਵਰੀ 14, 2017꞉ ਸ਼੍ਰੀ ਹਿੰਦੂ ਤਖ਼ਤ ਦੇ ਜਿਲ੍ਹਾ ਪ੍ਰਧਾਨ ਅਮਿਤ ਸ਼ਰਮਾ ਜੋ ਪੈਂਤੀ ਸਾਲ ਦੇ ਸਨ, ਦਾ ਜਗਰਾਉਂ ਦੇ ਪੁਲ ਨੇੜੇ ਦੁਰਗਾ ਮਾਤਾ ਮੰਦਿਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਅਗਸਤ 06, 2016꞉ ਰਾਸ਼ਟਰੀ ਸਵੈ ਸੇਵਕ ਸੰਘ ਆਗੂ ਜਗਦੀਸ਼ ਗਗਨੇਜਾ ਜੋ ਕਿ ਇੱਕ ਸੇਵਾ ਮੁਕਤ ਬ੍ਰਗੇਡੀਅਰ ਸਨ, ਦੇ ਜਲੰਧਰ ਗੋਲੀ ਮਾਰੀ ਗਈ। ਬਾਅਦ ਵਿੱਚ ਉਨ੍ਹਾਂ ਦੀ ਲੁਧਿਆਣੇ ਦੇ ਦਇਆ ਨੰਦ ਮੈਡੀਕਲ ਕਾਲਜ 'ਚ ਇਲਾਜ ਦੌਰਾਨ ਮੌਤ ਹੋ ਗਈ।

ਅਪ੍ਰੈਲ 23, 2016꞉ ਸ਼ਿਵ ਸੈਨਾ ਦੇ ਲੇਬਰ ਵਿੰਗ, ਪੰਜਾਬ ਦੇ ਦੁਰਗਾ ਪ੍ਰਸਾਦ ਗੁਪਤਾ (28) ਦਾ ਲਲਹੇੜੀ ਚੌਂਕ ਖੰਨੇ ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਅਪ੍ਰੈਲ 03, 2016꞉ ਨਾਮਧਾਰੀਆਂ ਦੇ ਸਾਬਕਾ ਮੁਖੀ ਸਵ. ਸਤਗੁਰੂ ਜਗਜੀਤ ਸਿੰਘ ਦੀ ਪਤਨੀ ਚੰਦ ਕੌਰ ਦਾ ਲੁਧਿਆਣੇ ਤੋਂ 30 ਕਿਲੋ ਮੀਟਰ ਦੂਰ ਗੁਰਦੁਆਰਾ ਭੈਣੀ ਸਾਹਿਬ ਦੇ ਕੰਪਲੈਕਸ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਜਨਵਰੀ 19, 2016꞉ ਦੋ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਆਗੂ ਦੇ ਕਿਦਵਈ ਨਗਰ ਦੇ ਸ਼ਹੀਦੀ ਪਾਰਕ ਕੋਲ਼ ਗੋਲੀ ਮਾਰੀ ਤੇ ਭੱਜ ਗਏ। ਉਹ ਮਾਮੂਲੀ ਸੱਟਾਂ ਨਾਲ਼ ਬਚ ਗਏ ਪਰ ਹਮਲਾਵਰ ਭੱਜਣ ਵਿੱਚ ਕਾਮਯਾਬ ਹੋ ਗਏ।
ਜਨਵਰੀ 31, 2016꞉ ਕਾਂਗਰਸ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੇ ਜਲਸੇ ਮਗਰੋਂ ਹੋਏ ਬੰਬ ਧਮਾਕੇ ਦੀ ਵੀ ਗੁੰਝਲ ਹਾਲੇ ਅਣਸੁਲਝੀ ਹੈ

Comments