ਕਪੂਰਥਲਾ : (ਜਾਗੋ ਸਿੱਖ ਮੀਡੀਆ ਬਿਊਰੋ) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਜਸ਼ਨ ‘ਚ 17ਵਾ ਪੈਦਲ ਨਗਰ ਕੀਰਤਨ ਐਤਵਾਰ ਨੂੰ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਲਈ ਨਿਕਲੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਅਤੇ ਪੰਜ ਪਿਆਰਾਂ ਦੀ ਅਗਵਾਈ ਵਿੱਚ ਨਿਕਲੀ ਇਸ ਨਗਰ ਕੀਰਤਨ ਵਿੱਚ ਸ਼ਰਧਾ ਦਾ ਸੈਲਾਬ ਉਭਰ ਪਿਆ
ਸਵੇਰੇ ਚਾਰ ਵਜੇ ਸਟੇਟ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆਂ ਇਹ ਨਗਰ ਕੀਰਤਨ ਦੁਪਹਿਰ ਬਾਅਦ ਸੁਲਤਾਨਪੁਰ ਲੋਧੀ ਪਹੁੰਚਿਆ। ਨਗਰ ਕੀਰਤਨ ਦੇ ਸਵਾਗਤ ਲਈ ਸੜਕ ਦੇ ਦੋਨਾਂ ਕਿਨਾਰਿਆਂ ‘ਤੇ ਸ਼ਰਧਾਲੂ ਖੜੇ ਸਨ। ਪੈਦਲ ਚੱਲਣ ਵਾਲੀ ਸੰਗਤ ‘ਚ ਸ਼ਾਮਿਲ ਬੱਚਿਆਂ, ਨੌਜਵਾਨਾਂ, ਬਜੁਰਗਾਂ, ਔਰਤਾਂ ਅਤੇ ਪੁਰਸ਼ਾਂ ਦਾ ਉਤਸ਼ਾਹ ਵੇਖਦੇ ਹੀ ਬਣਦਾ ਸੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੁਪ ਨੂੰ ਫੁੱਲਾਂ ਨਾਲ ਸਜਾਈ ਗਈ ਬਸ ਵਿੱਚ ਵਿਰਾਜਮਾਨ ਕੀਤਾ ਗਿਆ ਸੀ, ਜਿਸ ਦੀ ਅਗਵਾਈ ਪੰਜ ਪਿਆਰਾਂ ਵਲੋਂ ਕੀਤੀ ਜਾ ਰਹੀ ਸੀ। ਇਸ ਤੋਂ ਅੱਗੇ ਅਣਗਿਣਤ ਸੇਵਾਦਾਰ ਪਾਣੀ ਦਾ ਛਿੜਕਾਅ ਕਰ ਸੜਕ ‘ਤੇ ਝਾਡ਼ੂ ਲਗਾ ਰਹੇ ਸਨ ਅਤੇ ਉਨ੍ਹਾਂ ਦੇ ਪਿੱਛੇ ਦੋ ਸਿੰਘ ਗੁਰੂ ਸਾਹਿਬ ਦੀ ਪਾਲਕੀ ਦੇ ਅੱਗੇ ਫੁੱਲਾਂ ਦੀ ਬਰਸਾਤ ਕਰਦੇ ਹੋਏ ਚੱਲ ਰਹੇ ਸਨ।
ਰਸਤੇ ਵਿੱਚ ਅਨੇਕਾਂ ਸਥਾਨਾਂ ‘ਤੇ ਸੰਗਤ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਰਹੀ। ਇਸ ਨਗਰ ਕੀਰਤਨ ਦੇ ਦੌਰਾਨ ਵਿੱਚ ਪੂਰੇ ਰਸਤੇ ਨੂੰ ਜਗ੍ਹਾ-ਜਗ੍ਹਾ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ ਅਤੇ ਰਸਤੇ ਵਿੱਚ ਵੱਖ-ਵੱਖ ਸਥਾਨਾਂ ‘ਤੇ ਚਾਹ-ਪਕੋੜੇ, ਭੁਜਿਆ ਬਦਾਨਾ, ਗਰਮ ਦੁੱਧ, ਮਿਠਾਈਆਂ, ਪੂਰੀ-ਛੋਲੇ, ਦਾਲ ਫੁਲਕਾ, ਫਲਾਂ ਆਦਿ ਦੇ ਅਟੂਟ ਲੰਗਰ ਚਲਦੇ ਰਹੇ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਨ ਦੇ ਸੰਬੰਧ ਵਿੱਚ ਨਿਕਲਣ ਵਾਲੇ ਇਸ ਪੈਦਲ ਨਗਰ ਕੀਰਤਨ ਨੂੰ ਸਥਾਨਿਕ ਸਟੇਟ ਗੁਰਦੁਆਰਾ ਸਾਹਿਬ ਤੋਂ ਐਸ ਜੀ ਪੀ ਸੀ ਦੇ ਮੈਂਬਰ ਜਰਨੈਲ ਸਿੰਘ ਡੋਗਰਾਵਾਲ, ਰਛਪਾਲ ਸਿੰਘ ਸਿਟੀ ਕੇਵਲ, ਇੱਛਾ ਸਿੰਘ ਢੋਟ, ਗੁਰਬਚਨ ਸਿੰਘ ਢੋਟ, ਕੁਲਦੀਪ ਸਿੰਘ ਢੋਟ, ਜਸਵਿੰਦਰ ਸਿੰਘ ਬਤਰਾ ਆਦਿ ਨੇ ਰਵਾਨਾ ਕੀਤਾ। ਪੈਦਲ ਨਗਰ ਕੀਰਤਨ ਦਾ ਰਮਣੀਕ ਚੌਕ, ਸਬਜੀ ਮੰਡੀ, ਨਵੀਂ ਦਾਨਾ ਮੰਡੀ, ਸ਼ੇਖੂਪੁਰ, ਬਰਿੰਦਪੁਰ, ਹੋਟਲ ਪ੍ਰੀਤ ਪਲਾਜਾ, ਆਰਸੀਐਫ, ਖੈਡਾਦੋਨਾ, ਕਡਾਲ ਕਲਾ, ਭਾਣਾਂ ਲੰਗਾ, ਪਾਜਿਆ, ਡਡਵਿੰਡੀ, ਚੱਕ ਕੋਟਲਾ, ਜੈਨਪੁਰ, ਫੋਜੀ ਕਲੋਨੀ, ਝਲ ਲੇਈ ਵਾਲਾ, ਮੁਟਕਰਾਮ ਵਾਲਾ ਆਦਿ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
Comments
Post a Comment