ਸੁਖਪਾਲ ਸਿੰਘ ਖਹਿਰਾ ਇੱਕ ਸਿਆਸਤਦਾਨ ਹਨ ਤੇ ਅਮਿ੍ਤਸਰ:(ਜਾਗੋ ਸਿੱਖ ਮੀਡੀਆ ਬਿੳੂਰੋ)ਉਹ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਨੇਤਾ ਹਨ। ਸੁਖਪਾਲ ਸਿੰਘ ਖਹਿਰਾ ਦੀ ਮਾਤਾ ਮੁਹਿੰਦਰ ਕੌਰ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ।
ਉਹ 85 ਸਾਲ ਦੇ ਸਨ ਤੇ ਲੰਬੇ ਸਮੇਂ ਤੋਂ ਬਿਮਾਰ ਸਨ। ਉਹਨਾਂ ਦਾ ਸੰਸਕਾਰ ਉਹਨਾ ਦੇ ਪਿੰਡ ਰਾਮਗੜ, ਭੁਲੱਥ ਜਿਲਾ ਕਪੂਰਥਲਾ ਵਿੱਚ ਕੀਤਾ ਗਯਾ ਸੀ। ਇਸ ਦੀ ਜਾਣਕਾਰੀ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਫੇਸਬੁੱਕ ਰਾਹੀਂ ਦਿੱਤੀ ਸੀ ਜਿਸ ਵਿਚ ਓਹਨਾ ਨੇ ਲਿਖਿਆ ਸੀ ਕੇ ਆਪ ਸਭ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਮੈਨੂੰ ਜਨਮ ਦੇਣ ਵਾਲੇ ਮੇਰੇ ਮਾਤਾ ਜੀ ਸਰਦਾਰਨੀ ਮੋਹਿੰਦਰ ਕੋਰ ਜੀ ਸੁਪਤਨੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਜੀ ਪਰਮਾਤਮਾ ਵੱਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ ਨੂੰ ਸ਼ਰਧਾਂਜਲੀ ਸਮਾਗਮ ਦੌਰਾਨ ਅਨੇਕਾਂ ਸ਼ਖਸੀਅਤਾਂ ਵੱਲੋਂ ਸੁਖਪਾਲ ਖਹਿਰਾ ਦੀ ਮਾਤਾ ਨੂੰ ਸ਼ਰਧਾਂਜਲੀਆਂ ਭੇਟ ਕੀਤੀ ਗਈ।
Comments
Post a Comment