ਸ੍ਰੀ ਮੋਦੀ, ਸੁਸਮਾ ਸਵਰਾਜ ਅਤੇ ਹੋਰ ਹਿੰਦੂ ਆਗੂਆਂ ਵੱਲੋਂ ਪਾਕਿਸਤਾਨ ਵਿਚ ਬੰਦੀ ‘ਜਾਧਵ’ ਦੀ ਹੋਈ ਮੁਲਾਕਾਤ ਸੰਬੰਧੀ ਪਾਕਿਸਤਾਨ ਨੂੰ ਬਦਨਾਮ ਕਰਨਾ, ਗੁੰਮਰਾਹਕੁੰਨ : ਮਾਨ
ਫ਼ਤਹਿਗੜ੍ਹ ਸਾਹਿਬ, 29 ਦਸੰਬਰ (ਜਾਗੋ ਸਿੱਖ ਮੀਡੀਆ ਬਿੳੂਰੋ) “ਇੰਡੀਆਂ ਦੇ ਹੁਕਰਮਾਨਾਂ ਸ੍ਰੀ ਮੋਦੀ, ਸੁਸਮਾ ਸਵਰਾਜ ਅਤੇ ਹੋਰ ਹਿੰਦੂ ਆਗੂਆਂ ਵੱਲੋਂ ਪਾਕਿਸਤਾਨ ਵਿਚ ਬੰਦੀ ਸ੍ਰੀ ਕੁਲਭੂਸਨ ਜਾਧਵ ਦੀ ਉਸਦੇ ਪਰਿਵਾਰ ਦੇ ਮੈਬਰਾਂ ਨਾਲ ਹੋਈ ਮੁਲਾਕਾਤ ਸੰਬੰਧੀ ਜੋ ਪਾਕਿਸਤਾਨ ਦਾ ਨਾਮ ਲੈਕੇ ਗੁੰਮਰਾਹਕੁੰਨ ਰੋਲਾ ਪਾਇਆ ਜਾ ਰਿਹਾ ਹੈ, ਉਸਦੀ ਕੋਈ ਤੁੱਕ-ਦਲੀਲ ਨਹੀਂ ਬਣਦੀ। ਕਿਉਂਕਿ ਇਹ ਹੁਕਮਰਾਨ ਪਹਿਲੇ ਆਪਣੀ ਪੀੜ੍ਹੀ ਥੱਲ੍ਹੇ ਸੋਟੀ ਫੇਰਨ ਕਿ ਉਹ ਇੰਡੀਆਂ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨਾਲ ਜੇਲ੍ਹਾਂ, ਕਾਲਕੋਠੜੀਆਂ ਵਿਚ ਕਿਹੋ-ਜਿਹਾ ਅਣਮਨੁੱਖੀ ਅਤੇ ਗੈਰ-ਕਾਨੂੰਨੀ ਵਰਤਾਅ ਕਰਦੇ ਹਨ ਅਤੇ ਕਿਸ ਤਰ੍ਹਾਂ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਕੇ ਜ਼ਬਰ-ਜੁਲਮ ਕਰਦੇ ਹਨ, ਤਾਂ ਕਿ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੂੰ ਅਹਿਸਾਸ ਹੋ ਸਕੇ ਕਿ ਉਨ੍ਹਾਂ ਵੱਲੋਂ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਬੰਦੀ ਵੀ ਇਨਸਾਨ ਹਨ ਅਤੇ ਉਨ੍ਹਾਂ ਦਾ ਇੰਡੀਆਂ ਉਤੇ ਇਨ੍ਹਾਂ ਹਿੰਦੂਤਵ ਆਗੂਆਂ ਤੋਂ ਜਿਆਦਾ ਹੱਕ ਇਸ ਲਈ ਹੈ ਕਿਉਂਕਿ ਸਿੱਖ ਕੌਮ ਨੇ ਇੰਡੀਆਂ ਲਈ 90% ਕੁਰਬਾਨੀਆਂ ਦਿੱਤੀਆ ਹਨ । ਜਿਨ੍ਹਾਂ ਨੂੰ ਹਿੰਦੂਤਵ ਹੁਕਮਰਾਨ ਦੂਜੇ ਤੇ ਤੀਜੇ ਦਰਜੇ ਦਾ ਵਰਤਾਅ ਕਰ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ, ਸੁਸਮਾ ਸਵਰਾਜ ਤੇ ਹੋਰ ਹਿੰਦੂ ਆਗੂਆਂ ਵੱਲੋਂ ਸ੍ਰੀ ਜਾਧਵ ਦੀ ਮੁਲਾਕਾਤ ਦੇ ਮੁੱਦੇ ਉਤੇ ਪਾਏ ਜਾਣ ਵਾਲੇ ਰੌਲੇ ਨੂੰ ਫਜੂਲ ਕਰਾਰ ਦਿੰਦੇ ਹੋਏ ਅਤੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਦੇ ਹੋਏ ਘੱਟ ਗਿਣਤੀ ਕੌਮਾਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਵਿਵਹਾਰ ਉਤੇ ਸ਼ਰਮ ਕਰਨ ਦੀ ਗੱਲ ਕਹਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਜਾਧਵ ਨੂੰ ਪਾਕਿਸਤਾਨ ਹਕੂਮਤ ਨੇ ਫ਼ਾਂਸੀ ਦੇਣ ਦੀ ਗੱਲ ਕੀਤੀ ਸੀ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਨਸਾਨੀਅਤ ਅਤੇ ਮਨੁੱਖਤਾ ਦੇ ਬਿਨ੍ਹਾਂ ਤੇ ਪਾਕਿਸਤਾਨ ਹਕੂਮਤ ਨੂੰ ਅਖ਼ਬਾਰਾਂ ਤੇ ਮੀਡੀਏ ਰਾਹੀ ਅਤੇ ਲਿਖਤੀ ਰੂਪ ਵਿਚ ਇਹ ਜੋਰਦਾਰ ਗੁਜ਼ਾਰਿਸ ਕੀਤੀ ਸੀ ਕਿ ਸਿੱਖ ਕੌਮ ਸਮੁੱਚੇ ਮੁਲਕਾਂ ਵਿਚ ਜਿਥੇ ਕਿਤੇ ਵੀ ਫ਼ਾਂਸੀ ਦਾ ਵਰਤਾਰਾ ਹੋ ਰਿਹਾ ਹੈ, ਉਸ ਨੂੰ ਬੰਦ ਕੀਤਾ ਜਾਵੇ ਕਿਉਂਕਿ ਸਿੱਖ ਕੌਮ ਫ਼ਾਂਸੀ ਦ
Comments
Post a Comment