ਨਵੀ ਦਿੱਲੀ :(ਜਾਗੋ ਸਿੱਖ ਮੀਡੀਆ ਬਿੳੂਰੋ)ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਖ ਸਕੱਤਰ ਅਤੇ ਵਿੱਤੀ ਮਾਹਿਰ ਹਰਚਰਣ ਸਿੰਘ ਨੇ ਸਟੇਜ਼ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਬੈਂਕ ਦੇ ਪਿੱਛੋਕੜ ਬਾਰੇ ਜਾਣਕਾਰੀ ਰੱਖੀ। ਬੁਲਾਰਿਆਂ ਦਾ ਕਹਿਣਾ ਸੀ ਕਿ ਬੈਂਕ ਦੇ ਰਲੇਵੇ ਨੂੰ ਰੋਕਣ ਵਾਸਤੇ ਰਸਤਾ ਕੱਢਣ ਦੀ ਲੋੜ ਹੈ ਬੇਸ਼ਕ ਉਸਦੇ ਲਈ ਨਵੇਂ ਸਿੱਖ ਬੈਂਕ ਦਾ ਲਾਈਸੈਂਸ ਲੈਣ ਵੱਲ ਵੀ ਵੱਧਣਾ ਪਵੇ ਤਾਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ। ਪੰਜਾਬ ਐਂਡ ਸਿੰਧ ਬੈਂਕ ਸਿੱਖਾਂ ਅਤੇ ਪੰਜਾਬੀਆਂ ਦੀ ਉਹ ਮਹਾਨ ਵਿਰਾਸਤ ਹੈ ਜਿਸਨੇ ਖੇਤੀ ਨੂੰ ਹਰਿਆਲੀ ਦੇਣ ਦੇ ਨਾਲ ਹੀ ਕਾਰੋਬਾਰੀ ਖੇਤਰ ਨੂੰ ਅੱਗੇ ਵੱਧਣ ਵਾਸਤੇ ਰਾਹ ਦਿੰਦੇ ਹੋਏ ਸਿੱਖਾਂ ਨੂੰ ਵੱਡੇ ਪੱਧਰ ’ਤੇ ਨੌਕਰੀਆਂ ਦੇ ਗੱਫੈ ਵੀ ਵੰਡੇ ਹਨ।ਪੰਜਾਬ ਐਂਡ ਸਿੰਧ ਬੈਂਕ ਦੇ ਰਲੇਵੇ ਨੂੰ ਰੋਕਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਅਤੇ ਸਿੰਘ ਸਭਾ ਗੁਰਦੁਆਰਿਆਂ ਦੇ ਸਹਿਯੋਗ ਨਾਲ ਲੋਕ ਲਹਿਰ ਖੜੀ ਕਰਨ ਦਾ ਫੈਸਲਾ ਲਿਆ ਹੈ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਅੱਜ ਬੈਂਕਿੰਗ ਅਤੇ ਵਿੱਤੀ ਖੇਤਰ ਦੇ ਮਾਹਿਰਾਂ ਨੇ ਵੱਖ-ਵੱਖ ਖੇਤਰਾਂ ਤੋਂ ਆਏ ਪਤਿਵੰਤੇ ਸਿੱਖਾਂ ਦੀ ਮੌਜੂਦਗੀ ’ਚ ਬੈਂਕ ਨੂੰ ਬਚਾਉਣ ਦੀ ਲੋੜ ਅਤੇ ਯੋਜਨਾ ਬਾਰੇ ਵਿਚਾਰ ਰੱਖੇ।ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਵੱਲੋਂ ਬੈਂਕ ਦੀ ਹੋਂਦ ਨੂੰ ਬਚਾਉਣ ਵਾਸਤੇ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਇਹ ਪਹਿਲੀ ਬੈਠਕ ਸੀ। ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਚੇਅਰਮੈਨ ਆਰ.ਪੀ.ਸਿੰਘ, ਕਵਲਜੀਤ ਸਿੰਘ ਬੈਂਸ ਤੇ ਗੁਰਦੇਵ ਸਿੰਘ ਬੇਦੀ, ਇਲਾਹਾਬਾਦ ਬੈਂਕ ਦੇ ਸਾਬਕਾ ਚੇਅਰਮੈਨ ਹਰਭਜਨ ਸਿੰਘ, ਸੈਂਟ੍ਰਲ ਬੈਂਕ ਦੇ ਸਾਬਕਾ ਚੇਅਰਮੈਨ ਦਲਬੀਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇੰਸ ਚਾਂਸਲਰ ਡਾ. ਜਸਪਾਲ ਸਿੰਘ, ਲੋਕਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਉੱਘੇ ਵਿੱਤੀ ਮਾਹਿਰ ਆਰ.ਐਸ.ਆਹੂਜਾ ਅਤੇ ਸੁਪਰੀਮ ਕੋਰਟ ਬਾਰ ਕਾਉਂਸਿਲ ਦੇ ਪ੍ਰਧਾਨ ਤੇ ਸੀਨੀਅਰ ਵਕੀਲ ਆਰ. ਐਸ. ਸੂਰੀ ਨੇ ਇੱਕ ਸੁਰ ’ਚ ਬੈਂਕ ਦੇ ਸਿੱਖ ਕਿਰਦਾਰ ਨੂੰ ਬਚਾਉਣ ਵਾਸਤੇ ਮਿਲਜੁਲ ਕੇ ਕਦਮ ਚੁੱਕਣ ਦੀ ਹਾਮੀ ਭਰੀ।ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਖ ਸਕੱਤਰ ਅਤੇ ਵਿੱਤੀ ਮਾਹਿਰ ਹਰਚਰਣ ਸਿੰਘ ਨੇ ਸਟੇਜ਼ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਬੈਂਕ ਦੇ ਪਿੱਛੋਕੜ ਬਾਰੇ ਜਾਣਕਾਰੀ ਰੱਖੀ। ਬੁਲਾਰਿਆਂ ਦਾ ਕਹਿਣਾ ਸੀ ਕਿ ਬੈਂਕ ਦੇ ਰਲੇਵੇ ਨੂੰ ਰੋਕਣ ਵਾਸਤੇ ਰਸਤਾ ਕੱਢਣ ਦੀ ਲੋੜ ਹੈ ਬੇਸ਼ਕ ਉਸਦੇ ਲਈ ਨਵੇਂ ਸਿੱਖ ਬੈਂਕ ਦਾ ਲਾਈਸੈਂਸ ਲੈਣ ਵੱਲ ਵੀ ਵੱਧਣਾ ਪਵੇ ਤਾਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ। ਪੰਜਾਬ ਐਂਡ ਸਿੰਧ ਬੈਂਕ ਸਿੱਖਾਂ ਅਤੇ ਪੰਜਾਬੀਆਂ ਦੀ ਉਹ ਮਹਾਨ ਵਿਰਾਸਤ ਹੈ ਜਿਸਨੇ ਖੇਤੀ ਨੂੰ ਹਰਿਆਲੀ ਦੇਣ ਦੇ ਨਾਲ ਹੀ ਕਾਰੋਬਾਰੀ ਖੇਤਰ ਨੂੰ ਅੱਗੇ ਵੱਧਣ ਵਾਸਤੇ ਰਾਹ ਦਿੰਦੇ ਹੋਏ ਸਿੱਖਾਂ ਨੂੰ ਵੱਡੇ ਪੱਧਰ ’ਤੇ ਨੌਕਰੀਆਂ ਦੇ ਗੱਫੈ ਵੀ ਵੰਡੇ ਹਨ।1908 ’ਚ ਭਾਈ ਵੀਰ ਸਿੰਘ ਅਤੇ ਸਾਥਿਆਂ ਵੱਲੋਂ ਉਸਾਰੇ ਗਏ ਬੈਂਕ ਦੇ 1980 ’ਚ ਚੇਅਰਮੈਨ ਇੰਦਰਜੀਤ ਸਿੰਘ ਵੱਲੋਂ ਸਿੱਖਾਂ ਨੂੰ ਨੌਕਰੀਆਂ ਦੇਣ ਵਾਸਤੇ ਕੀਤੇ ਗਏ ਕਾਰਜਾਂ ਨੂੰ ਬੁਲਾਰਿਆਂ ਨੇ ਇਤਿਹਾਸਿਕ ਦੱਸਦੇ ਹੋਏ 2017 ’ਚ ਬੈਂਕ ਦੀ ਹੋਂਦ ’ਤੇ ਲੱਗੇ ਸਵਾਲਿਆ ਨਿਸ਼ਾਨ ਪਿੱਛੇ ਬੈਂਕਾਂ ਦੇ ਕੌਮੀਕਰਨ ਨੂੰ ਵੱਡਾ ਕਾਰਨ ਦੱਸਿਆ। ਜੀ.ਕੇ. ਨੇ ਕਿਹਾ ਕਿ ਬੈਂਕ ਦੇ ਕੌਮੀਕਰਨ ਮੌਕੇ ਇਸਦੇ ਪੰਜਾਬੀ ਅਤੇ ਸਿੱਖ ਕਿਰਦਾਰ ਨੂੰ ਬਹਾਲ ਰੱਖਣ ਦੇ ਦਿੱਤੇ ਭਰੋਸੇ ਦਾ ਅੱਜ ਘਾਣ ਹੋ ਰਿਹਾ ਹੈ। ਜਿਸਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਬੈਂਕ ਦੇ ਘਾਟੇ ’ਚ ਨਾ ਹੋਣ ਦੇ ਬਾਵਜੂਦ ਬੈਂਕ ਦੀ ਹੋਂਦ ਨੂੰ ਮਿਟਾਉਣ ਦੀ ਹੋ ਰਹੀ ਕੋਸ਼ਿਸ਼ਾਂ ਦੀ ਨਿਖੇਧੀ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਭਾਰਤ ਸਰਕਾਰ ਨੂੰ ਬੈਂਕ ਦੀ ਨਿਵੇਂਕਲੀ ਪੱਛਾਣ ਨੂੰ ਬਚਾ ਕੇ 109 ਸਾਲ ਦੌਰਾਨ ਬੈਂਕ ਵੱਲੋਂ ਰਾਸ਼ਟਰ ਨਿਰਮਾਣ ’ਚ ਪਾਏ ਗਏ ਹਿੱਸੇ ਦਾ ਸਨਮਾਨ ਕਰਨਾ ਚਾਹੀਦਾ ਹੈ।ਜੀ.ਕੇ. ਨੇ ਇਸ ਮਸਲੇ ਨੂੰ ਨਜਿੱਠਣ ਲਈ ਸਾਰੇ ਹੀਲੇ ਵਰਤਣ ਦਾ ਦਾਅਵਾ ਕਰਦੇ ਹੋਏ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ। ਜਿਸ ’ਚ ਬੈਂਕ ਦੇ ਸਾਬਕਾ ਅਫਸਰ, ਗਾਹਕ, ਕਾਨੂੰਨੀ ਮਾਹਿਰ, ਸਿਆਸਤਦਾਨ ਅਤੇ ਸਾਂਸਦ ਸ਼ਾਮਿਲ ਹੋ ਸਕਦੇ ਹਨ।
Comments
Post a Comment