ਮਾਲੇਗਾਉਂ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਸਾਧਵੀ ਪ੍ਰਗਿਆ ਤੇ ਕਰਨਲ ਪ੍ਰੋਹਿਤ ਸਮੇਤ ਕਈਆਂ ਤੋਂ ਮਕੋਕਾ ਹਟਾਇਆ

ਮੁੰਬਈ:(ਜਾਗੋ ਸਿੱਖ ਮੀਡੀਆ ਬਿੳੂਰੋ) ਮਾਲੇਗਾਉਂ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਸਾਧਵੀ ਪ੍ਰਗਿਆ ਤੇ ਕਰਨਲ ਪ੍ਰੋਹਿਤ ਸਮੇਤ ਮਾਲੇਗਾਓੁਂ ਧਮਾਕੇ ‘ਚ ਨਾਮਜ਼ਦ ਕਈ ਵਿਅਕਤੀਆਂ ਤੋਂ ਮਕੋਕਾ ਹਟਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੇਂਦਰੀ ਜਾਂਚ ਏਜੰਸੀ (ਐਨ. ਆਈ. ਏ) ਦੀ ਵਿਸ਼ੇਸ਼ ਅਦਾਲਤ ਨੇ ਸਾਧਵੀ ਪ੍ਰੀਗਿਆ ਠਾਕੁਰ ਸਾਧਵੀ ਪ੍ਰਗਿਆ ਅਤੇ ਲੈਫ਼ਟੀਨੈਂਟ ਕਰਨਲ ਪ੍ਰਸ਼ਾਦ ਪੁਰੋਹਿਤ ਨੂੰ ਬੰਬੇ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ।

ਮਹਾਰਾਸ਼ਟਰ ਦੇ ‘ਚ 8 ਸਤੰਬਰ 2006 ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕੇਸ ‘ਚ ਸ਼ੁਰੂਆਤੀ ਦੌਰ ਵਿੱਚ ਕੀਤੀ ਜਾਂਚ ਦੌਰਾਨ ਆਮ ਕੇਸਾਂ ਦੀ ਤਰਾਂ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ 9 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ, ਪਰ ਜਿਉਂ ਹੀ ਜਾਂਚ ਅੱਗੇ ਵਧੀ ਤਾਂ ਇਸ ਵਿੱਚ ਹਿੂੰਦਤਵੀ ਜੱਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਾ ਨਾਮ ਸਾਹਮਣੇ ਆਇਆ ਅਤੇ ਬੰਬ ਬਲਾਸਟ ਵਿੱਚ ਵਰਤਿਆ ਹੀਰੋ ਹਾਂਡਾ ਮੋਟਰਸਾਇਕਲ ਹਿੰਦੂਤਵੀ ਸਾਧਵੀ ਪ੍ਰਗਿਆ ਠਾਕੂਰ ਦੇ ਨਾਮ ਸੀ ਅਤੇ ਇਸ ਦੌਰਾਨ ਹੀ ਭਾਰਤੀ ਫੌਜ ਦੇ ਲੈਫ: ਕਰਨਲ ਪ੍ਰਸਾਦ ਸ਼੍ਰੀ ਕਾਂਤ ਪ੍ਰੋਹਿਤ ਦੀ ਸ਼ਮੂਲੀਅਤ ਸਾਹਮਣੇ ਆਈ ਸੀ।

Comments