ਡਾ. ਮਨਮੋਹਨ 'ਤੇ ਮੋਦੀ ਦੀ ਟਿੱਪਣੀ ਤੋਂ ਸਰਕਾਰ ਪਿੱਛੇ ਹਟੀ

ਨਵੀਂ ਦਿੱਲੀ: (ਜਾਗੋ ਸਿੱਖ ਮੀਡੀਆ ਬਿੳੂਰੋ)ਗੁਜਰਾਤ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਦਿੱਤੇ ਬਿਆਨ ‘ਤੇ ਸਰਕਾਰ ਨੇ ਅੱਜ ਪੈਰ ਪਿਛਾਂਹ ਖਿੱਚ ਲਏ ਹਨ। ਰਾਜ ਸਭਾ ਵਿੱਚ ਵਿੱਤ ਮੰਤਰੀ ਅਰੁਣ ਜੇਟਲੀ ਨੇ ਬਿਆਨ ਦਿੱਤਾ ਹੈ ਕਿ ਚੋਣਾਂ ਦੌਰਾਨ ਪੀ.ਐਮ. ਮੋਦੀ ਨੇ ਮਨਮੋਹਨ ਸਿੰਘ ‘ਤੇ ਸਵਾਲ ਨਹੀਂ ਉਠਾਏ ਸਨ। ਦੱਸ ਦਈਏ ਕਿ ਇਸ ਮੁੱਦੇ ‘ਤੇ ਵਿਰੋਧੀ ਧਿਰ ਲਗਾਤਾਰ ਮੋਦੀ ਤੋਂ ਮੁਆਫੀ ਦੀ ਮੰਗ ਰਹੀ ਹੈ।

ਰਾਜ ਸਭਾ ਵਿੱਚ ਅਰੁਣ ਜੇਟਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪਿਛਲੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਕੋਈ ਵੀ ਸਵਾਲ ਨਹੀਂ ਉਠਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪੀ.ਐਮ. ਮੋਦੀ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ। ਦਰਅਸਲ ਗੁਜਰਾਤ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਾਂਗਰਸ ਨੇਤਾਵਾਂ ‘ਤੇ ਪਾਕਿਸਤਾਨ ਨਾਲ ਮਿਲ ਕੇ ਗੁਜਰਾਤ ਵਿੱਚ ਅਹਿਮਦ ਪਟੇਲ ਨੂੰ ਸੀ.ਐਮ. ਬਣਾਉਣ ਦੀ ਸਾਜ਼ਿਸ਼ ਦਾ ਇਲਜ਼ਾਮ ਲਾਇਆ ਸੀ।

ਉਨ੍ਹਾਂ ਨੇ ਕਿਹਾ ਸੀ “ਕੱਲ੍ਹ ਟੀਵੀ ਤੇ ਅਖਬਾਰਾਂ ਵਿੱਚ ਇੱਕ ਜ਼ਬਰਦਸਤ ਚਰਚਾ ਸੀ। ਚਰਚਾ ਇਸ ਗੱਲ ਦੀ ਸੀ ਕਿ ਮਨੀਸ਼ੰਕਰ ਦੇ ਘਰ ਪਾਕਿਸਤਾਨ ਦੇ ਹਾਈ ਕਮਿਸ਼ਨਰ, ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ, ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮਨੀਸ਼ੰਕਰ ਦੇ ਘਰ ਮੀਟਿੰਗ ਹੋਈ। ਇਹ ਮੀਟਿੰਗ ਤਿੰਨ ਘੰਟੇ ਚੱਲੀ ਤੇ ਦੂਜੇ ਦਿਨ ਮਨੀਸ਼ੰਕਰ ਨੇ ਮੋਦੀ ਨੂੰ ਨੀਚ ਕਿਹਾ। ਇਹ ਗੰਭੀਰ ਮਾਮਲਾ ਹੈ ਕਿ ਪਾਕਿਸਤਾਨ ਦੇ ਲੋਕਾਂ ਨਾਲ ਗੁਪਤ ਮੀਟਿੰਗ ਕਰਨ ਦਾ ਕਾਰਨ ਕੀ ਹੈ?”

Comments