ਅਮਿ੍ਤਸਰ:(ਜਾਗੋ ਸਿੱਖ ਮੀਡੀਆ ਬਿੳੂਰੋ)ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦਾ ਇੱਕ ਮਹਿਲਾ ਦੇ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਇਸ ਮਹਿਲਾ ਨੇ ਚਰਨਜੀਤ ਸਿੰਘ ਚੱਢਾ ਅਤੇ ਉਸਦੇ ਬੇਟੇ ਇੰਦਰਬੀਰ ਸਿੰਘ ਚੱਢਾ ਖਿਲਾਫ ਪੰਜਾਬ ਦੇ ਡੀਜੀਪੀ ਨੂੰ ਇੱਕ ਪੱਤਰ ਲਿਖ ਕੇ ਚੱਢਾ ਉਤੇ ਗੰਭੀਰ ਇਲਜਾਮ ਲਗਾਏ ਹਨ। ਪੀੜਤ ਔਰਤ ਨੇ ਆਪਣੇ ਮੰਗ ਪੱਤਰ ਵਿੱਚ ਲਿਖਿਆ ਹੈ ਕਿ ਉਹ ਪਿਛਲੇ 22 ਸਾਲ ਤੋਂ ਚੀਫ ਖਾਲਸਾ ਦੀਵਾਨ ਵਿੱਚ ਨੌਕਰੀ ਕਰਦੀ ਆ ਰਹੀ ਹੈ।
Sexually explicit video leaves Chief Khalsa Diwan
ਪੀੜਤ ਔਰਤ ਨੇ ਕਿਹਾ ਕਿ ਪਹਿਲਾਂ ਤਾਂ ਉਸਦਾ ਵਤੀਰਾ ਉਸ ਨਾਲ ਬਹੁਤ ਚੰਗਾ ਸੀ, ਪਰ ਬਾਅਦ ਵਿੱਚ ਉਸਦਾ ਵਤੀਰਾ ਅਚਾਨਕ ਬਦਲਣ ਲੱਗਾ। ਉਸਨੇ ਆਪਣੀ ਸ਼ਿਕਾਇਤ ਵਿੱਚ ਮਾੜੀ ਨਜ਼ਰ ਰੱਖਣ ਅਤੇ ਅਸ਼ਲੀਲ ਹਰਕਤਾਂ ਕਰਨ ਦਾ ਇਲਜਾਮ ਲਗਾਇਆ ਹੈ। ਇਸਦੇ ਨਾਲ ਹੀ ਉਸਨੇ ਕਿਹਾ ਹੈ ਕਿ ਉਹ ਮੈਨੂੰ ਆਪਣੇ ਨਾਲ ਸਬੰਧ ਬਣਾਉਣ ਨਾਲ ਕਹਿੰਦਾ ਰਿਹਾ ਅਤੇ ਮਨ੍ਹਾ ਕਰਨ ਉਤੇ ਧਮਕੀਆਂ ਦਿੰਦਾ ਸੀ।
ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਚਰਨਜੀਤ ਸਿੰਘ ਚੱਢਾ ਨੇ ਉਸ ਨਾਲ ਬਹੁਤ ਧੱਕੇਸ਼ਾਹੀ ਕਰਨ ਦੇ ਨਾਲ-ਨਾਲ ਉਸਦੀ ਇੱਜਤ ਨਾਲ ਖਿਲਵਾੜ ਕੀਤਾ ਅਤੇ ਆਪਣੀ ਕਾਮ-ਵਾਸਨਾ ਦੀ ਪੂਰਤੀ ਕੀਤੀ। ਪੀੜਤਾ ਨੇ ਆਪਣੇ ਪਰਿਵਾਰ ਨੂੰ ਚਰਨਜੀਤ ਚੱਢਾ ਕੋਲੋਂ ਜਾਨ ਦਾ ਖਤਰਾ ਵੀ ਦੱਸਿਆ ਅਤੇ ਸੁਰੱਖਿਆ ਦੀ ਮੰਗ ਕੀਤੀ।
ਕੀ ਹੈ ਪੂਰਾ ਮਾਮਲਾ…
ਚੀਫ਼ ਖ਼ਾਲਸਾ ਦੀਵਾਨ ਸਿੱਖ ਪੰਥ ਦੀ ਧਾਰਮਿਕ ਤੇ ਵਿਦਿਅਕ ਯੂਨੀਵਰਸਿਟੀ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਸੰਸਥਾ ਦੀ ਸਿੱਖ ਧਰਮ ਵਿਚ ਕਾ਼ਫੀ ਜ਼ਿਆਦਾ ਮਹੱਤਤਾ ਹੈ ਪਰ ਮੌਜੂਦਾ ਸਮੇਂ ਸ਼ੋਸ਼ਲ ਮੀਡੀਆ ‘ਤੇ ਕਥਿਤ ਤੌਰ ‘ਤੇ ਇਸ ਵੱਕਾਰੀ ਸੰਸਥਾ ਨਾਲ ਜੁੜੇ ਇੱਕ ਵਿਅਕਤੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ਵਿਚ ਇੱਕ ਵਿਅਕਤੀ ਔਰਤ ਨਾਲ ਜ਼ਬਰਦਸਤੀ ਕਰਦਾ ਦਿਖਾਈ ਦੇ ਰਿਹਾ ਹੈ, ਉਹ ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਹੈ। ਇਸ ਵੀਡਿਓ ਦੇ ਸਾਹਮਣੇ ਆਉਣ ਤੋਂ ਬਾਅਦ ਚੱਢਾ ਨੂੰ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨਗੀ ਅਹੁਦੇ ਤੋਂ ਖਾਰਜ ਕਰਨ ਦੇ ਨਾਲ-ਨਾਲ ਉਸ ਨੂੰ ਚੀਫ਼ ਖ਼ਾਲਸਾ ਦੀਵਾਨ ‘ਚੋਂ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ ਗਿਆ ਹੈ।
ਪੰਥਕ ਆਗੂਆਂ ਤੇ ਸਿਆਸੀ ਧਿਰਾਂ ਵੱਲੋਂ ਇਸ ਨੂੰ ਸ਼ਰਮਸ
Comments
Post a Comment