ਸ਼ੁਤਰਾਣਾ: (ਜਾਗੋ ਸਿੱਖ ਮੀਡੀਆ ਬਿੳੂਰੋ)ਪੰਜਾਬ ‘ਚ ਕਿਸਾਨ ਮੇਲਿਆਂ ਦੌਰਾਨ ਕਿਸਾਨਾਂ ਨੂੰ ਕੌੜੀ ਸਚਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਕਿਸਾਨ ਖੁਦਕੁਸ਼ੀਆਂ ਤੇ ਕਿਸਾਨਾਂ ਨੂੰ ਵੱਧ ਸਹੂਲਤਾਂ ਦੇ ਲਾਰੇ ਲਾ ਕੇ ਸਰਕਾਰਾਂ ਧੋਖਾ ਦਿੰਦੀਆਂ ਹਨ ਤੇ ਫਿਰ ਇਨ੍ਹਾਂ ਲਾਰਿਆਂ ਦੇ ਚੱਕਰਾਂ ‘ਚ ਫਸਿਆ ਕਿਸਾਨ ਮੌਤ ਦਾ ਰਾਹ ਚੁਣ ਲੈਂਦਾ ਹੈ । ਪੰਜਾਬ ਦੇ ਕਿਸਾਨਾਂ ‘ਤੇ ਲਗਭਗ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ ਜਿਸ ਵਿਚ 57 ਹਜ਼ਾਰ ਰੁਪਏ 200 ਬੈਂਕਾਂ ‘ਤੇ 12 ਹਜ਼ਾਰ 800 ਕਰੋੜ ਰੁਪਏ ਆੜ੍ਹਤੀਆਂ ਦਾ ਕਰਜ਼ਾ ਹੈ ।
ਮਾਲਵਾ ਖੇਤਰ ਖੁਦਕੁਸ਼ੀਆਂ ਦੇ ਮਾਮਲੇ ਵਿਚ ਪਹਿਲੇ ਨੰਬਰ ‘ਤੇ ਹੈ ਅਤੇ ਪੰਜਾਬ ‘ਚ ਸਾਲ 2000 ਤੋਂ 2016 ਤੱਕ 16,500 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ । ਪਿੰ੍ਰਸੀਪਲ ਇਨਵੈਸਟੀਗੇਟਰ ਪ੍ਰੋ. ਸੁਖਵਿੰਦਰ ਸਿੰਘ ਦੀ ਰਿਪੋਰਟ ਅਨੁਸਾਰ ਪਿਛਲੇ 17 ਸਾਲਾਂ ਦੀ ‘ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੋਗਾ ਦੀਆਂ ਰਿਪੋਰਟਾਂ ਅਨੁਸਾਰ ਇਨ੍ਹਾਂ 7 ਜ਼ਿਲਿ੍ਹਆਂ ਵਿਚ 14600 ਕਿਸਾਨਾਂ ਨੇ ਖੁਦਕੁਸ਼ੀ ਕੀਤੀ । ਸਭ ਤੋਂ ਵੱਧ ਮੌਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਜ਼ਿਲੇ੍ਹ ਮੁਕਤਸਰ ‘ਚ ਹੋਈਆਂ, ਦੂਸਰੇ ਨੰਬਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਲ੍ਹੇ ਪਟਿਆਲਾ ਅਤੇ ਤੀਸਰੇ ਨੰਬਰ ‘ਤੇ ਜ਼ਿਲ੍ਹਾ ਫ਼ਰੀਦਕੋਟ ਰਿਹਾ ।
ਸਭ ਤੋਂ ਘੱਟ ਮੌਤਾਂ ਹੁਸ਼ਿਆਰਪੁਰ, ਰੋਪੜ, ਐੱਸ.ਏ.ਐੱਸ. ਨਗਰ ਤੇ ਫ਼ਤਿਹਗੜ੍ਹ ਸਾਹਿਬ ਵਿਖੇ ਹੋਈਆਂ । ਜਦ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਤੋਂ ਜਾਣਕਾਰੀ ਮਿਲਣੀ ਅਜੇ ਬਾਕੀ ਹੈ । ਪਿੰ੍ਰਸੀਪਲ ਇਨਵੈਸਟੀਗੇਟਰ ਅਨੁਸਾਰ ਸੈਂਟਰ ਫ਼ਾਰ ਰਿਸਰਚ ਇਨ ਇਕਨਾਮਿਕਸ ਚੇਂਜ ਦੀ ਅਗਵਾਈ ਹੇਠ ਪੰਜਾਬ ਦੀਆਂ ਤਿੰਨ ਖੇਤੀਬਾੜੀ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਅੰਮਿ੍ਤਸਰ ਤੇ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀਆਂ ਦੀਆਂ ਰਿਪੋਰਟਾਂ ਮੁਤਾਬਿਕ ਫ਼ਰੀਦਕੋਟ, ਫ਼ਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਪਟਿਆਲਾ, ਰੂਪਨਗਰ, ਐੱਸ.ਏ.ਐੱਸ. ਨਗਰ, ਸ੍ਰੀ ਮੁਕਤਸਰ ਸਾਹਿਬ ਵਿਖੇ 2000 ਤੋਂ 31 ਦਸੰਬਰ 2016 ਤੱਕ 1674 ਖੁਦਕੁਸ਼ੀਆਂ ਹੋਈਆਂ, ਜਿਨ੍ਹਾਂ ‘ਚ 781 ਕਿਸਾਨ ਤੇ 893 ਖੇਤੀਬਾੜੀ ਮਜ਼ਦੂਰ ਸਨ ।
ਰਿਪੋ
Comments
Post a Comment