ਹਿੰਦੂ ਹੁਕਮਰਾਨ, ਵਜ਼ੀਰ ਅਤੇ ਮੁਤੱਸਵੀ ਆਗੂ ਇਸ ਕਹਾਵਤ ‘ਤੇ ਕੰਮ ਕਰ ਰਹੇ ਹਨ ਕਿ ‘ਉੱਠ ਆਪ ਤੋਂ ਨਹੀਂ ਹੁੰਦਾ, ਫਿੱਟੇ ਮੂੰਹ ਗੋਡਿਆਂ ਦਾ’ : ਮਾਨ

ਫ਼ਤਹਿਗੜ੍ਹ ਸਾਹਿਬ, 29 ਦਸੰਬਰ (ਜਾਗੋ ਸਿੱਖ ਮੀਡੀਆ ਬਿੳੂਰੋ) “ਸਿੱਖ ਕੌਮ ਆਪਣੇ ਇਤਿਹਾਸ, ਸੋਚ, ਦ੍ਰਿੜ ਇਰਾਦੇ ਅਤੇ ਸਮੁੱਚੀ ਮਨੁੱਖਤਾ ਪੱਖੀ ਅਮਲਾਂ ਦੀ ਬਦੌਲਤ ਆਪਣੇ ਜਨਮ ਤੋਂ ਹੀ ਖੁਦ-ਮੁਖਤਿਆਰ (ੁੰ-ਿਘੲਨੲਰਸਿ ੰੋਵੲਰੲਗਿਨ ਂਅਟੋਿਨ) ਕੌਮ ਹੈ । ਫਿਰ ਸਾਨੂੰ ਪਾਕਿਸਤਾਨ ਜਾਂ ਕਿਸੇ ਹੋਰ ਮੁਲਕ ਨਾਲ ਜੋੜਕੇ ਸਾਡੀ ਖੁਦ-ਮੁਖਤਿਆਰੀ, ਅਣਖ਼-ਗੈਰਤ ਨੂੰ ਚੁਣੋਤੀ ਦੇਣ ਅਤੇ ਸਿੱਖ ਕੌਮ ਨੂੰ ਹਿੰਦੂਤਵ ਹੁਕਮਰਾਨ ਬਦਨਾਮ ਕਰਨ ਦੇ ਨਾਲ-ਨਾਲ ਸਾਡੀ ਕੌਮੀ ਉੱਚੇ-ਸੁੱਚੇ ਇਖ਼ਲਾਕ ਨੂੰ ਦਾਗੀ ਕਰਨ ਦੀਆਂ ਸਾਜਿ਼ਸਾਂ ਕਿਉਂ ਕਰ ਰਹੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਗ੍ਰਹਿ ਰਾਜ ਵਜ਼ੀਰ ਸ੍ਰੀ ਕਿਰਨ ਰਿਜਜੂ ਵੱਲੋਂ ਬੀਤੇ ਦਿਨੀਂ ਕੀਤੀ ਗਈ ਬਿਆਨਬਾਜੀ ਵਿਚ ਸਿੱਖ ਕੌਮ ਨੂੰ ਪਾਕਿਸਤਾਨ ਨਾਲ ਜੋੜਕੇ ਬਿਨ੍ਹਾ ਕਿਸੇ ਦਲੀਲ-ਤਰਕ ਦੇ ਬਦਨਾਮ ਕਰਨ ਅਤੇ ਸਾਡੀ ਖੁਦ-ਮੁਖਤਿਆਰੀ, ਅਣਖ਼-ਗੈਰਤ ਨੂੰ ਚੁਣੋਤੀ ਦੇਣ ਦੇ ਅਮਲਾਂ ਪ੍ਰਤੀ ਖ਼ਬਰਦਾਰ ਕਰਦੇ ਹੋਏ ਅਤੇ ਅਜਿਹੀਆਂ ਸਿੱਖ ਕੌਮ ਵਿਰੋਧੀ ਕਾਰਵਾਈਆਂ ਤੋਂ ਤੋਬਾ ਕਰਨ ਦੀ ਨੇਕ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਕੌਮ ਦਾ ਆਪਣਾ ਇਕ ਕੌਮਾਂਤਰੀ ਪੱਧਰ ਦਾ ਫਖ਼ਰ ਵਾਲਾ ਇਤਿਹਾਸ ਹੈ ਅਤੇ ਜਿਸ ਕੌਮ ਦੇ ਮਨੁੱਖਤਾ ਤੇ ਸਮਾਜ ਪੱਖੀ ਕੀਤੇ ਜਾਣ ਵਾਲੇ ਅਮਲਾਂ ਦੀ ਬਦੌਲਤ ਸਮੁੱਚੇ ਮੁਲਕਾਂ ਦੀਆਂ ਹਕੂਮਤਾਂ ਵੱਖ-ਵੱਖ ਕੌਮਾਂ, ਧਰਮ ਵੀ ਖੁਦ-ਬ-ਖੁਦ ਕਾਇਲ ਹਨ, ਉਸ ਕੌਮ ਨੂੰ ਕਿਸੇ ਮੁਲਕ ਦੀ ਹਕੂਮਤ ਜਾਂ ਬਾਹਰੀ ਤਾਕਤ ਕਿਵੇਂ ਖ਼ਰਾਬ ਕਰ ਸਕਦੀ ਹੈ ? ਜਦੋਂਕਿ ਅਸਲੀਅਤ ਇਹ ਹੈ ਕਿ ਜ਼ਾਲਮ ਹਿੰਦੂਤਵ ਹੁਕਮਰਾਨਾਂ ਵੱਲੋਂ ਦੋ ਪ੍ਰਮਾਣੂ ਤਾਕਤਾਂ ਨਾਲ ਲੈਸ ਮੁਲਕਾਂ ਬਰਤਾਨੀਆ ਅਤੇ ਸੋਵੀਅਤ ਰੂਸ ਦੀਆਂ ਫ਼ੌਜਾਂ ਨਾਲ ਮਿਲਕੇ ਸਿੱਖ ਕੌਮ ਵਿਰੋਧੀ ਮੰਦਭਾਵਨਾ ਤਹਿਤ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਦੇ ਹੋਏ ਕੇਵਲ ਸਾਡੇ ਸਰਬਉੱਚ ਧਾਰਮਿਕ ਅਸਥਾਂਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੀ ਢਹਿ-ਢੇਰੀ ਨਹੀਂ ਕੀਤਾ ਗਿਆ, ਬਲਕਿ ਕੋਈ 26 ਹਜ਼ਾਰ ਦੇ ਕਰੀਬ ਨਿਰਦੋਸ਼ ਨਿਹੱਥੇ ਸਿੱਖ ਸਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ । ਫਿਰ ਅਕਤੂਬਰ 1984 ਵਿਚ ਇਕ ਮਿੱਥੀ ਸਾਜਿ਼ਸ ਅਧੀਨ ਇੰਡੀਆਂ ਦੇ ਵੱਖ-ਵੱਖ ਸਥਾਨਾਂ ਤੇ ਸਿੱਖ

Comments