ਲੰਡਨ: (ਜਾਗੋ ਸਿੱਖ ਮੀਡੀਆ ਬਿੳੂਰੋ) 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਲਾਨਾ ਬਰਸੀ ਤੇ ਹਾਰਦਿਕ ਪ੍ਰਣਾਮ ਕੀਤਾ ਕੀਤਾ ਗਿਆ ।ਦਲ ਦੇ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਸਮੂਹ ਪੰਥਕ ਜਥੇਬੰਦੀਆਂ , ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਰਬੱਤ ਖਾਲਸਾ ਵਲੋਂ ਥਾਪੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾ ,ਤਖਤ ਸ੍ਰੀ ਦਮਦਮਾ ਸਾਹਿਬ ,ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦਾ ਸ਼ਹਾਦਤ ਦਿਹਾੜਾ ਅਕਾਲ ਤਖਤ ਸਾਹਿਬ ਤੇ ਮਨਾਉਣਾ ਅਰੰਭ ਕੀਤਾ ਜਾਵੇ ਅਤੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ । ਉਹਨਾਂ ਨੂੰ ਸ਼ਹੀਦ ਕਰਨ ਵਾਲੇ ਕਿਸੇ ਵੀ ਦੋਸ਼ੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ । ਹਾਲਾਂ ਕਿ ਤਿਵਾੜੀ ਰਿਪੋਰਟ ਵਿੱਚ ਦੋਸ਼ੀ ਪੁਲਸੀਆਂ ਦਾ ਪੂਰਾ ਵੇਰਵਾ ਦਰਜ ਹੈ ਅਤੇ ਚਸ਼ਮਦੀਦ ਗਾਵਾਹਾਂ ਦੇ ਬਿਆਨ ਕਲਮਬੱਧ ਹਨ ।
ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ
ਕਹਿਣੀ ਅਤੇ ਕਰਨੀ ਦੇ ਪੂਰੇ ਸੂਰਬੀਰ ਯੋਧੇ ਭਾਈ ਗੁਰਦੇਵ ਸਿੰਘ ਜੀ ਦਾ ਹਰ ਕਦਮ ਖਾਲਿਸਤਾਨ ਦੇ ਨਿਸ਼ਾਨੇ ਵਲ ਨੂੰ ਸੇਧਤ ਸੀ ਭਾਵੇਂ ਕਿ ਆਪ ਜੀ ਨੇ ਖਾਲਿਸਤਾਨ ਦੀ ਜਨਤਕ ਤੌਰ ਤੇ ਮੰਗ ਨਹੀਂ ਸੀ ਕੀਤੀ । ਇਸ ਗੱਲ ਨੂੰ ਸਰਕਾਰ ਭਲੀ ਪ੍ਰਕਾਰ ਜਾਣਦੀ ਸੀ । ਇਸੇ ਕਰਕੇ ਜਥੇਦਾਰ ਸਾਹਿਬ ਨੂੰ ਜਗਰਾਉਂ ਦੇ ਤੱਤਕਲੀਨ ਪੁਲੀਸ ਮੁਖੀ ਸਵਰਨੇ ਘੋਟਨੇ ਦੀ ਪੁਲਿਸ ਪਾਰਟੀ ਨੇ 25 ਦਸੰਬਰ 1992 ਨੂੰ ਪਿੰਡ ਦੇ ਲੋਕਾਂ ਸਾਹਮਣੇ ਗ੍ਰਿਫਤਾਰ ਕਰ ਲਿਆ ਅਤੇ ਸੱਤ ਦਿਨ ਪੁਲੀਸ ਹਿਰਾਸਤ ਵਿੱਚ ਅਣਮਨੁੱਖੀ ਤਸੀਹੇ ਦੇਣ ਮਗਰੋਂ ਪਹਿਲੀ ਜਨਵਰੀ 1993 ਨੂੰ ਸਵੇਰ ਸਾਰ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਅਖਬਾਰਾਂ ਵਿੱਚ ਪੁਲੀਸ ਨੇ ਮਨਘੜਤ ਕਹਾਣੀ ਅਨੁਸਾਰ ਭਾਈ ਸਾਹਿਬ ਨੂੰ ਪੁਲੀਸ ਦੀ ਜਿਪਸੀ ਚੋਂ ਫਰਾਰ ਕਰਾਰ ਦੇ ਦਿੱਤਾ ਸੀ ।
ਪੁਲੀਸ ਹਿਰਾਸਤ ਵਿੱਚ ਅਣਮਨੁੱਖੀ ਤਸੱਦਦ ਨਾਲ ਹੋਈ ਸ਼ਹਾਦਤ ਬਾਰੇ ਪੰਥਕ ਧਿਰਾਂ ਵਲੋਂ ਜਬਰਦਸਤ ਅਵਾਜ਼ ਉਠਾਈ ਗਈ ਸੀ , ਜਿਸ ਕਾਰਨ ਭਾਈ ਸਾਹਿਬ ਦ
Comments
Post a Comment