ਬਠਿੰਡਾ 'ਚ ਪਿਓ ਦਾ ਖ਼ਤਰਨਾਕ ਕਾਰਾ

ਚੰਡੀਗੜ੍ਹ:(ਜਾਗੋ ਸਿੱਖ ਮੀਡੀਆ ਬਿੳੂਰੋ) ਹਾਲੇ ਦੋ ਦਿਨ ਪਹਿਲਾਂ ਹੀ ਲੁਧਿਆਣਾ ਵਿੱਚ ਇੱਕ ਪਿਉ ਨੇ ਦੁੱਧ ਮੰਗਦੀ ਧੀ ਦਾ ਕਤਲ ਕੀਤੀ ਸੀ। ਹੁਣ ਇੱਕ ਹੋਰ ਪਿਉ ਨੇ ਅਜਿਹਾ ਹੀ ਕਾਰਾ ਕੀਤਾ ਹੈ। ਘਟਨਾ ਬਠਿੰਡੇ ਦੀ ਹੈ ਜਿੱਥੇ ਇੱਕ ਪਿਤਾ ਨੇ ਤਿੰਨ ਸਾਲਾ ਬੱਚੀ ਦਾ ਮੋਬਾਈਲ ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਬੱਚੀ ਦੀ ਮਾਂ ਮਮਤਾ ਨੇ ਦੱਸਿਆ ਕਿ ਉਸ ਦਾ ਅਯਾਸ਼ ਪਤੀ ਅਕਸਰ ਘਰ ਵਿੱਚ ਝਗੜਾ ਕਰਦਾ ਸੀ। ਮਮਤਾ ਮੁਤਾਬਕ ਕੱਲ੍ਹ ਰਾਤ ਸਾਢੇ ਸੱਤ ਵਜੇ ਉਸ ਦਾ ਪਤੀ ਆਪਣੀਆਂ ਦੋਵਾਂ ਬੇਟੀਆਂ ਨੂੰ ਲੈ ਗਿਆ। ਮੋਬਾਈਲ ਦੇ ਚਾਰਜਰ ਦੀ ਤਾਰ ਨਾਲ ਛੋਟੀ ਬੇਟੀ ਦਾ ਗਲਾ ਘੁੱਟ ਕੇ ਮਾਰ ਦਿੱਤਾ। ਵੱਡੀ ਬੇਟੀ ਦੇ ਰੋਕਣ ‘ਤੇ ਉਸ ਨੂੰ ਵੀ ਮਾਰਨ ਦੀ ਧਮਕੀ ਦਿੱਤੀ।

Comments