ਅਮਿ੍ਤਸਰ:(ਜਾਗੋ ਸਿੱਖ ਮੀਡੀਆ ਬਿੳੂਰੋ)ਕੈਪਟਨ ਸਰਕਾਰ ਜਦੋਂ ਤੋਂ ਸੱਤਾ ‘ਚ ਆਈ ਹੈ ਹਮੇਸ਼ਾ ਹੀ ਕਰਜ਼ੇ ਮੁਆਫੀ ਨੂੰ ਲੈ ਕੇ ਚਰਚਾ ਚ ਰਹੀ ਹੈ ਕਿਉਂਕਿ ਉਹਨਾਂ ਦਾ ਹੀ ਇਹ ਮੁੱਖ ਮੁੱਦਾ ਸੀ ਅਤੇ ਇਹੀ ਵਾਅਦਾ ਪੂਰਾ ਕਰਨ ਸਰਕਾਰ ਕਈ ਵਾਰ ਟਾਲ ਮਟੋਲ ਕਰਦੀ ਵੀ ਨਜ਼ਰ ਆਈ ਪਰ ਹੁਣ ਅੰਤ ਨੂੰ ਸਰਕਾਰ ਕਿਸਾਨਾਂ ਦੇ ਦੋ ਲੱਖ ਤੱਕ ਦੇ ਫਸਲੀ ਕਰਜ਼ੇ ਦੀ ਮੁਆਫੀ ਦੀ ਐਲਾਨੀ ਗਈ ਯੋਜਨਾ ਨੂੰ ਲਾਗੂ ਕਰਨ ਦਾ ਕੰਮ ਹੁਣ ਨਵੇਂ ਸਾਲ ‘ਚ 7 ਜਨਵਰੀ ਤੋਂ ਸ਼ੁਰੂ ਕਰਨ ਜਾ ਰਹੀ ਹੈ। ਪਰ ਇਹ ਦੇਖਣਾ ਹੋਵੇਗਾ ਕੇ ਆਪਣੇ ਕਹੇ ਇਸ ਵਾਅਦੇ ਨੂੰ ਪੂਰਾ ਕਰਦੀ ਹੈ ਜਾਂ ਫਿਰ ਇਸ ਵਾਰ ਵੀ ਸਿਰਫ ਐਲਾਨ ਹੀ ਹੋਵੇਗਾ।
Farmer loan waiver scheme punjab
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਸਰਕਾਰ ਕਈ ਵਾਰ ਮਿਤੀਆਂ ਨਿਰਧਾਰਿਤ ਕਰਕੇ ਮੁਲਤਵੀ ਕਰਦੀ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ 7 ਜਨਵਰੀ ਨੂੰ ਕਰਜ਼ਾ ਮੁਆਫੀ ਦੀ ਸ਼ੁਰੂਆਤ ਜ਼ਿਲਾ ਮਾਨਸਾ ਤੋਂ ਕੀਤੀ ਜਾ ਰਹੀ ਹੈ, ਜਿੱਥੇ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦਾ ਅੰਕੜਾ ਸਭ ਤੋਂ ਜ਼ਿਆਦਾ ਰਿਹਾ ਹੈ।
ਸੱਤਾ ਸੰਭਾਲਦਿਆਂ ਹੀ ਕੈਪਟਨ ਸਰਕਾਰ ਦਾ ਕਰਜ਼ਾ ਮੁਆਫ਼ੀ ਦਾ ਫ਼ੈਸਲਾ 10 ਮਹੀਨਿਆਂ ਦੀ ਭਾਰੀ ਕਸ਼ਮਕਸ਼ ਦੇ ਬਾਵਜੂਦ ਇਸ ਵਰ੍ਹੇ ਪੂਰਾ ਹੋਣਾ ਸੰਭਵ ਨਹੀਂ। ਪਰ ਕਰਜ਼ਾ ਮੁਆਫ਼ੀ ਵਾਲੀ ਇਹ ਰਕਮ ਹੁਣ ਸੁੰਗੜ ਕੇ 7400 ਕਰੋੜ ਰੁਪਏ ਦੇ ਨੇੜ ਹੀ ਸੀਮਤ ਹੋ ਗਈ ਹੈ। ਸਰਕਾਰੀ ਸੂਤਰਾਂ ਅਨੁਸਾਰ ਸਹਿਕਾਰੀ ਤੇ ਵਪਾਰਕ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ 12.38 ਲੱਖ ਕਿਸਾਨਾਂ ਵਿਚੋਂ ਵੱਡੀ ਗਿਣਤੀ ‘ਚ ਕਿਸਾਨ ਤਾਂ ਕਰਜ਼ਾ ਮੁਆਫ਼ੀ ਦੀ ਯੋਜਨਾ ‘ਚੋਂ ਹੀ ਬਾਹਰ ਕਰ ਦਿੱਤੇ ਗਏ ਹਨ। ਹੁਣ ਸਿਰਫ ਢਾਈ ਏਕੜ ਜ਼ਮੀਨ ਮਾਲਕੀ ਵਾਲੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਹੋਵੇਗਾ।
ਅੱਗੇ 5 ਏਕੜ ਵਾਲੇ ਸਿਰਫ ਉਸ ਕਿਸਾਨ ਦਾ ਹੀ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਜਿਸ ਦੇ ਸਿਰ ਕਰਜ਼ਾ ਸਿਰਫ ਦੋ ਲੱਖ ਰੁਪਏ ਤੱਕ ਹੋਵੇਗਾ। ਭਾਵ ਦੋ ਲੱਖ ਰੁਪਏ ਤੋਂ ਵੱਧ ਕਰਜ਼ੇ ਵਾਲੇ ਕਿਸਾਨ ਦਾ ਧੇਲਾ ਵੀ ਮੁਆਫ਼ ਨਹੀਂ ਕੀਤਾ ਜਾਵੇਗਾ। ਸਰਕਾਰ ਵਲੋਂ ਇਕੱਤਰ ਅੰਕੜਿਆਂ ਮੁਤਾਬਿਕ ਹੁਣ ਸਿਰਫ 3 ਲੱਖ 94 ਹਜ਼ਾਰ ਕਿਸਾਨਾਂ ਦਾ ਹੀ ਕਰਜ਼ਾ ਮੁਆਫ਼ ਹੋਵੇਗਾ। ਮੁਆਫ਼ ਕਰਨ ਵਾਲੇ ਕਰਜ਼ੇ ਦੀ ਰਾਸ਼ੀ ਵੀ ਪਹਿਲਾਂ-ਪਹਿਲ 15500 ਕਰੋੜ ਰੁਪਏ ਮਿੱਥ
Comments
Post a Comment