ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਗੰਭੀਰ ਮੁੱਦੇ ‘ਤੇ ਸਮੁੱਚੀ ਸਿੱਖ ਕੌਮ ਸਭ ਵਲਗਣਾ, ਵੱਖਰੇਵਿਆ ਤੋਂ ਉਪਰ ਉੱਠਕੇ ਬਰਗਾੜੀ ਮੋਰਚੇ ਵਿਚ ਸਮੂਲੀਅਤ ਕਰਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, (ਜਾਗੋ ਸਿੱਖ ਮੀਡੀਆ ) “ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰੂ ਸਾਹਿਬਾਨ ਤੋਂ ਹੁਕਮ ਪ੍ਰਾਪਤ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਨੂੰ ਸਾਹਮਣੇ ਲਿਆਉਣ, ਕਾਨੂੰਨ ਅਨੁਸਾਰ ਉਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਬਰਗਾੜੀ ਵਿਖੇ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਦੇ ਕਾਤਲਾਂ ਨੂੰ ਬਣਦੀਆ ਸਜ਼ਾਵਾਂ ਦਿਵਾਉਣ ਲਈ, ਲੰਮੇਂ ਸਮੇਂ ਤੋਂ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਬਰਗਾੜੀ ਵਿਖੇ 1 ਜੂਨ ਤੋਂ ਇਨਸਾਫ਼ ਮੋਰਚਾ ਲਗਾਇਆ ਹੈ, ਉਹ ਕੌਮੀ ਮੰਗਾਂ ਨੂੰ ਮੁੱਖ ਰੱਖਕੇ ਲਗਾਇਆ ਹੈ । ਇਹੀ ਵਜਹ ਹੈ ਕਿ ਇਸ ਇਨਸਾਫ਼ ਮੋਰਚੇ ਨੂੰ ਸਿੱਖ ਕੌਮ ਨਾਲ ਸੰਬੰਧਤ ਵੱਖ-ਵੱਖ ਸੰਗਠਨਾਂ, ਪਾਰਟੀਆਂ, ਆਗੂਆਂ ਅਤੇ ਸਿੱਖ ਕੌਮ ਵੱਲੋਂ ਵੱਡੇ ਸਹਿਯੋਗ ਦਾ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਇਨਸਾਫ਼ ਮੋਰਚਾ ਫੈਸਲਾਕੁੰਨ ਨਤੀਜੇ ਤੇ ਹਰ ਕੀਮਤ ਤੇ ਪਹੁੰਚੇਗਾ ਅਤੇ ਇਹ ਗੰਭੀਰ ਕੌਮੀ ਮਸਲੇ ਕੌਮੀ ਏਕਤਾ ਦੇ ਰੂਪ ਵਿਚ ਅਵੱਸ ਹੱਲ ਹੋਣਗੇ । ਇਸ ਲਈ ਉਪਰੋਕਤ ਗੰਭੀਰ ਕੌਮੀ ਮੁੱਦਿਆ ਉਤੇ ਬਰਗਾੜੀ ਵਿਖੇ ਲੱਗੇ ਇਨਸਾਫ਼ ਮੋਰਚੇ ਵਿਚ ਸਭ ਸਿੱਖ ਸੰਗਠਨਾਂ ਤੇ ਸਮੁੱਚੀ ਸਿੱਖ ਕੌਮ ਨੂੰ ਹਰ ਤਰ੍ਹਾਂ ਦੀਆਂ ਵਲਗਣਾ ਅਤੇ ਵਿਚਾਰਕ ਵਖਰੇਵਿਆ ਤੋਂ ਉਪਰ ਉੱਠਕੇ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਜੀ ਦੇ ਇਸ ਕੌਮੀ ਮਿਸ਼ਨ ਨੂੰ ਹਰ ਤਰ੍ਹਾਂ ਸਹਿਯੋਗ ਦੇਣ ਅਤੇ ਨਿਰੰਤਰ ਜਦੋਂ ਤੱਕ ਇਹ ਮੋਰਚਾ ਚੱਲਦਾ ਹੈ, ਇਸੇ ਤਰ੍ਹਾਂ ਨਿਰੰਤਰ ਵੱਧ ਤੋਂ ਵੱਧ ਸੰਗਤਾਂ ਨੂੰ ਨਾਲ ਲੈਕੇ ਇਸ ਮੋਰਚੇ ਵਿਚ ਸਮੂਲੀਅਤ ਕਰਨ ਦੀ ਜਿ਼ੰਮੇਵਾਰੀ ਵੀ ਨਿਭਾਉਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਸਿੱਖ ਕੌਮ ਅਤੇ ਸਮੁੱਚੀ ਸਿੱਖ ਲੀਡਰਸਿ਼ਪ ਨੂੰ ਆਪਣੀ ਕੌਮੀ ਜਿੰਮੇਵਾਰੀ ਸਮਝਦੇ ਹੋਏ ਇਸ ਇਨਸਾਫ਼ ਮੋਰਚੇ ਵਿਚ ਆਪੋ-ਆਪਣੇ ਇਲਾਕਿਆ, ਪਿੰਡਾਂ, ਕਸਬਿਆ ਅਤੇ ਸ਼ਹਿਰਾਂ ਵਿਚੋਂ ਨਿਰੰਤਰ ਮੋਰਚੇ ਵਿਚ ਸਮੂਲੀਅਤ ਕਰਨ ਲਈ ਸੰਗਤਾਂ ਨੂੰ ਪਹੁੰਚਾਉਣ

Comments